भारत इंफो : तहसीलदार इलेक्शन सुखदेव सिंह ने दिवाली के उपलक्ष्य में अपनी एक सुंदर रचना (कविता) लोगों को समर्पित की है। इस रचना में उन्होंने अपने मन के भाव शब्दों में पिरोय हैं। चुनाव से संबंधित अपनी अति व्यस्त दिनचर्या के बावजूद वह कुछ समय लेखन को भी देते हैं।
ਆ ਗਿਆ ਉਹ ਦਿਨ ਜੀਹਦਾ ਬੜਾ ਚਾਅ ਸੀ
ਲਿਆਂਦੇ ਮੈ ਪਟਾਕੇ ਨਾਲੇ ਲਿਆਂਦੀ ਮੈ ਮਿਠਾਈ ਸੀ
ਆ ਗਿਆ ਉਹ ਵੇਲਾ
ਘਰ ਨੂੰ ਸਜਾਉਣ ਦਾ
ਇਕੱਠੇ ਹੋ ਕੇ ਵਿਹੜੇ ਵਿੱਚ ਪਟਾਕਿਆਂ ਨੂੰ ਚਲਾਉਣ ਦਾ
ਰੋਟੀ ਪਾਣੀ ਖਾ ਕੇ ਅਸੀਂ ਵਿਹੜੇ ਵਿਚ ਆ ਗਏ
ਜਾਪੇ ਸਾਨੂੰ ਇੰਝ
ਜਿਵੇਂ ਅੱਜ ਅਸੀਂ ਛਾ ਗਏ
ਚਲਾਏ ਬਹੁਤ ਪਟਾਕੇ ਅਸੀਂ
ਚੱਕਰੀ ਵੀ ਚਲਾਈ ਸੀ
ਆਤਿਸ਼ਬਾਜੀ ਦੇਖ ਅਸਾਂ
ਤਾੜੀ ਵੀ ਵਜਾਈ ਸੀ
ਪਲਾਂ ਵਿੱਚ ਹੀ ਹੋਇਆ
ਧੂੰਆਂ ਧੂੰਆਂ ਅਸਮਾਨ ਸੀ
ਚਾਰੇ ਪਾਸੇ ਠਾਹ ਠਾਹ ਵੱਜੇ
ਨੁਕਸਾਨ ਤੋਂ ਅਣਜਾਨ ਸੀ
ਅੰਦਰ ਆ ਕੇ ਜਦ ਮੈ
ਬੈਡ ਉੱਤੇ ਲੇਟਿਆ
ਗਲੇ ਵਿਚ ਖਰਾਸ਼ ਸੀ
ਤੇ ਨੱਕ ਸੀ ਲਪੇਟਿਆ
ਸਾਹ ਮੈਨੂੰ ਆਵੇ ਨਾ
ਨੀਂਦ ਮੈਨੂੰ ਆਵੇ ਨਾ
ਵਾਰ ਵਾਰ ਮਨ ਚ
ਬਸ ਖ਼ਿਆਲ ਓਹੀ ਆਈ ਜਾਵੇ
ਇਹੀ ਉਹ ਦਿਨ ਸੀ
ਜੀਹਦਾ ਮੈਨੂੰ ਚਾਅ ਸੀ?
ਔਖੇ ਸੌਖੇ ਰਾਤ ਕੱਢੀ
ਸਵਖਤੇ ਹੀ ਉਠ ਕੇ
ਮੈਂ ਚੱਲਿਆ ਸੈਰ ਸੀ
ਧੂੰਆਂ ਧੂੰਆਂ ਹੋਇਆ ਸਭ ਪਾਸੇ
ਜਿਵੇਂ ਹਵਾ ਵਿਚ ਜ਼ਹਿਰ ਸੀ
ਮੱਥੇ ਉੱਤੇ ਹੱਥ ਮਾਰ
ਇਕ ਹੀ ਸਵਾਲ ਸੀ
ਇਹੀ ਸੀ ਉਹ ਦਿਨ
ਜੀਹਦਾ ਮੈਨੂੰ ਚਾਅ ਸੀ?
ਮੰਜੇ ਉੱਤੇ ਬੈਠ
ਇਤਹਾਸ ਮੈਂ ਫਰੋਲਿਆ
ਜਿਹਨੂੰ ਕੀਤਾ ਸਭ ਨੇ ਅਣਗੌਲਿਆ
ਅਯੁੱਧਿਆ ਤੋਂ ਆਏ
ਸ੍ਰੀ ਰਾਮ ਸੀ
ਲੋਕਾਂ ਘਰਾਂ ਵਿਚ
ਕੀਤੀ ਰੁਸ਼ਨਾਈ ਸੀ
ਸਿੱਖਾਂ ਦੇ ਛੇਵੇਂ ਗੁਰੂ
ਬੰਦੀ ਰਾਜੇ ਛੁਡਾਏ ਸੀ
ਸੰਗਤਾਂ ਨੇ ਖੁਸ਼ੀ ਵਿਚ
ਦੀਵੇ ਜਗਾਏ ਸੀ।
ਪੜ੍ਹਦੇ ਅਸੀਂ ਰੋਜ਼
“ਪਵਨ ਗੁਰੂ”
ਪਰ ਇਸ ਦਿਨ ਸਾਡੀ
ਮਤ ਕੀਹਨੇ ਹਿਲਾਈ ਸੀ
ਕਿਤੇ ਨਹੀਓਂ ਮਿਲਿਆ ਇਤਹਾਸ ਪਟਾਕਿਆਂ ਦਾ
ਨਾ ਹੀ ਏਨੇ ਸ਼ੋਰ ਤੇ ਸ਼ਰਾਬਿਆਂ ਦਾ
ਆ ਜਾਓ ਹੁਣ ਵੀ ਹੋਸ਼ ਕਰੀਏ
ਪ੍ਰਣ ਇਕ ਬਣਾ ਲਈਏ
ਪਟਾਕੇ ਨਹੀਂ ਚਲਾਵਾਂਗੇ
ਇਕੱਲੀ ਰੌਸ਼ਨੀ ਜਲਾ ਕੇ ਅਸੀਂ
ਨਵੀਂ ਰੀਤ ਪਾ ਲਈਏ
ਨਾ ਸਮਝੇ ਹਾਲੇ ਵੀ
ਤਾ ਬੱਚੇ ਸਾਨੂੰ ਕਹਿਣਗੇ
ਇਹ ਦੀਵਾਲੀ ਕਿਉਂ ਬਣਾਈ ਸੀ।
ਇਹ ਦੀਵਾਲੀ ਕਿਉਂ ਬਣਾਈ ਸੀ।